12.4.11

ਹਰਦੇਵ ਮਾਹੀਨੰਗਲ

ਹਰਦੇਵ ਮਾਹੀਨੰਗਲ
ਪੰਜਾਬੀ ਗਾਇਕੀ ਦੇ ਪਿੜ ਵਿੱਚ ਬਹੁਤ ਸਾਰੇ ਕਲਾਕਾਰ ਆਉਦੇਂ ਹਨ ਤੇ ਕੁਝ ਸਮਾਂ ਪੈਣ ਤੇ ਅਲੋਪ ਜਿਹੇ ਹੋ ਜਾਦੇਂ ਹਨ। ਪਰ ਕੁਝ ਕਲਾਕਾਰਾਂ ਨੇ ਆਪਣਾ ਮਿਆਰ ਇਸ ਤਰਾਂ ਸਥਾਪਿਤ ਕਰ ਲਿਆ ਹੈ ਕਿ ਰਹਿੰਦੀ ਦੁਨੀਆ


ਤੱਕ ਲੋਕ ਉਹਨਾਂ ਨੂੰ ਯਾਦ ਰੱਖਣਗੇ। ਮੇਰਾ ਇਸ਼ਾਰਾ ਜਿਸ ਗਾਇਕ ਵੱਲ ਹੈ ਉਸਦੇ ਗੀਤਾਂ ਦਾ ਆਨੰਦ ਤੁਸੀ ੧੯੯੫ ਤੋਂ ਮਾਣਦੇ ਆ ਰਹੇ ਹੋ। ਤੁਹਾਨੂੰ ਯਾਦ ਕਰਾਉਣ ਵਾਸਤੇ ਮੈਂ ਇੱਕ ਦੋ ਗੀਤਾਂ ਦਾ ਜਿਕਰ ਕਰਨ ਜਾ ਰਿਹਾ।ਜਿਵੇ :- ਮੈਂ ਕੁੜੀ ਗਰੀਬਾਂ ਦੀ ਮੈਨੂੰ ਪਿਆਰ ਨਾ ਮੁੰਡਿਆ ਕਰ ਵੇ...., ਵੱਡੀ ਭਾਬੀ ਮਾਂ ਵਰਗੀ......, ਮੈਨੂੰ ਫੇਰ ਪਿਲਾਤੀ ਯਾਰਾਂ ਨੇ ਸੌੰਹ ਤੇਰੀ ਪਾ ਕੇ ਕੱਲ ਕੁੜੇ....., ਤੇ ਮਾਹੀ ਚਾਹੁੰਦਾ ਕਿਸੇ ਹੋਰ ਨੂੰ.....।ਇਹਨਾਂ ਤੋਂ ਬਾਅਦ ਹੋਰ ਵੀ ਬਹੁਤ ਸਾਰੇ ਹਿੱਟ ਗੀਤ ਦਿੱਤੇ। ਜੀ ਹਾਂ ਮੈਨੂੰ ਲੱਗਦਾ ਤੁਸੀ ਸਮਝ ਹੀ ਗਏ ਹੋਵੋਂਗੇ ਕਿ ਮੈਂ ਜਿਸ ਫ਼ਨਕਾਰ ਦੀ ਗੱਲ ਕਰਨ ਜਾ ਰਿਹਾ ਉਹ ਹੈ,ਜ਼ਖ਼ਮਾ ਦੀ ਮਰਹਮ ਪੱਟੀ ਵਰਗਾ, ਦਰਦਾਂ ਦਾ ਦਰਿਆ, ਗ਼ਮਾਂ ਦਾ ਹੜ, ਤੇ ਸੁਭਾਅ ਦਾ ਬਹੁਤ ਨਿੱਘਾ ਹਰਦੇਵ ਮਾਹੀਨੰਗਲ......ਮੇਰੇ ਵਾਂਗਰਾ ਕੁਝ ਪਾਠਕਾਂ ਨੂੰ ਵੀ ਰੀਝ ਹਿਵੇਗੀ ਕਿ ਹਰਦੇਵ ਮਾਹੀਨੰਗਲ ਦਾ ਪਿਛੋਕੜ ਜਾਣਿਆ ਜਾਵੇ। ਉਹਨਾਂ ਦੀ ਰੀਝ ਦੀ ਪੂਰਤੀ ਲਈ ਮੈਂ ਦੱਸ ਰਿਹਾ ਹਰਦੇਵ ਜੀ ਦਾ ਜੱਦੀ ਪਿੰਡ ਮਾਹੀਨੰਗਲ, ਤੱਲਵੰਡੀ ਸਾਬੋ, ਜ਼ਿਲਾ ਬਠਿੰਡਾ ਹੈ। ਇਹਨਾਂ ਦੇ ਮਾਤਾ ਪਿਤਾ ਸਵ: ਸ.ਗੁਰਬਖ਼ਸ਼ ਸਿੰਘ, ਤੇ ਮਾਤਾ ਸਵ: ਸਰਦਾਰਨੀ ਦਲੀਪ ਕੌਰ ਜੀ ਸਨ। ਇਹਨਾਂ ਦੀ ਧਰਮ ਪਤਨੀ ਸਰਬਜੀਤ ਕੌਰ ,ਬੇਟੀ ਹਰਜੋਤ ਤਾਨੀਆ,ਛੋਟੀ ਬੇਟੀ ਹੈਵਲ ਸਿੱਧੂ, ਤੇ ਬੇਟਾ ਅਜੇਪ੍ਰਤਾਪ ਸਿੱਧੂ ਹੈ ਇਹ ਸਾਰਾ ਪਰਿਵਾਰ ਨਿਊਜ਼ੀਲੈਂਡ ਵਿੱਚ ਸੈੱਟ ਹੈ।
ਹਰਦੇਵ ਜੀ ਨੇ ਮੁਢੱਲੀ ਪੜਾਈ ਤੱਲਵੰਡੀ ਸਾਬੋ ਤੋਂ ਤੇ ਫਿਰ ਬੀ.ਏ ਤੱਲਵੰਡੀ ਸਾਬੋ ਕਾਲਜ ਪੰਜਾਬੀ ਯੂਨੀਵਰਸਿਟੀ ਤੋਂ ਕੀਤੀ।ਬਚਪਨ ਵਿੱਚ ਸੰਗੀਤ ਦਾ ਸ਼ੌਕ ਹੋਣ ਕਰਕੇ ਸਕੂਲ ਵਿੱਚ ਪੜਦਿਆਂ ੨੬ ਜਨਵਰੀ ਤੇ ੧੫ ਅਗਸਤ ਵੇਲੇ ਸੰਗੀਤਕ ਮੁਕਾਬਲਿਆ ਵਿੱਚ ਹਿੱਸਾ ਜਰੂਰ ਲੈਦੇਂ ਸਨ। ਸਭ ਤੋਂ ਮਜੇਦਾਰ ਗੱਲ ਇਹ ਹੈ ਕਿ ਇਹਨਾਂ ਦਾ ਬਚਪਨ ਦਾ ਪਹਿਲਾ ਜਿੱਤਿਆ ਇਨਾਮ ਅੱਜ ਵੀ ਮਾਹੀਨੰਗਲ ਪਿੰਡ ਪਿਆ ਹੈ। ਉਹਨਾਂ ਦੇ ਪਿਤਾ ਸਵ: ਸ.ਗੁਰਬਖ਼ਸ਼ ਸਿੰਘ ਜੀ ਨੇ ਹਰਦੇਵ ਮਾਹੀਨੰਗਲ ਜੀ ਨੂੰ ਬਹੁਤ ਹੱਲਾ ਸ਼ੇਰੀ ਦਿੱਤੀ।ਉਹਨਾਂ ਦਿਨਾਂ ਵਿੱਚ ਕੁਲਦੀਪ ਮਾਣਕ ਜੀ ਦੇ ਗੀਤ ਬਹੁਤ ਚਰਚਿਤ ਸਨ ਹਰਦੇਵ ਜੀ ਵੀ ਉਹਨਾਂ ਨੂੰ ਬਹੁਤ ਦਿਲੋਂ ਸੁਣਦੇ ਸਨ। ਹਰਦੇਵ ਜੀ ਨੇ ਸੰਗੀਤ ਦੀ ਤਾਲੀਮ ਰਾਗੀ ਮਿਲਾਪ ਸਿੰਘ ਜੀ ਤੱਲਵੰਡੀ ਸਾਬੋ ਤੋਂ ਲਈ ਫਿਰ ਇਹਨਾਂ ਨੂੰ ਹੀ ਆਪਣਾ ਗੁਰੂ ਧਾਰ ਲਿਆ। ਫਿਰ ਕਾਲਜ ਵਿੱਚ ਪੜਦਿਆਂ ਇਹਨਾਂ ਯੂਥ ਫੈਸਟੀਵਲਾਂ ਵਿੱਚ ਬਹੁਤ ਮੱਲਾਂ ਮਾਰੀਆਂ। ਇਹ ਲੋਕ ਗੀਤ ਵਿੱਚ ਆਪਣੀ ਗਾਇਕੀ ਦਾ ਲੋਹਾ ਮਨਵਾਉਦੇਂ ਰਹੇ।ਤੇ ਕਾਲਜ ਦੌਰਾਨ ਹੀ ਯਾਰਾਂ ਦੋਸਤਾਂ ਨੇ ਹਰਦੇਵ ਜੀ ਦੇ ਸੰਗੀਤਕ ਸਫ਼ਰ ਵਿੱਚ ਬਹੁਤ ਵੱਡੀ ਭੂਮਿਕਾ ਨਿਭਾਈ।
ਇਹ ਸੀ ਹਰਦੇਵ ਮਾਹੀਨੰਗਲ ਦਾ ਪਿਛੋਕੜ ਤੇ ਹੁਣ ਆਪਾਂ ਹਰਦੇਵ ਜੀ ਦੇ ਸੰਗੀਤਕ ਸਫ਼ਰ ਦਾ ਆਨੰਦ ਮਾਣਦੇ ਹਾਂ। ਸਭ ਤੋਂ ਪਹਿਲਾਂ ਮੈਂ ਇਹਨਾਂ ਦੀ ਕੈਸਟਾਂ ਦਾ ਵੇਰਵਾ ਜਰੂਰ ਦੇਣਾ ਚਾਹਾਂਗਾ ਤਾਂ ਕਿ ਪਾਠਕਾਂ ਨੂੰ ਇਹਨਾਂ ਦੀ ਹਰ ਕੈਸਟ ਬਾਰੇ ਪਤਾ ਚੱਲ ਸਕੇ।
ਇਹਨਾਂ ਦੀ ਪਹਿਲੀ ਟੇਪ "ਝੂਠੀਏ ਜਹਾਨ ਦੀਏ" ਮਾਰਕਿਟ ਚਿੱਚ ਆਈ। ਫਿਰ "ਆਸ਼ਿਕ ਨੂੰ ਫ਼ਾਂਸੀ" ਰੀਲੀਜ਼ ਹੋਈ, ਜਿਸ ਦਾ ਗੀਰ "ਮੈਂ ਕੁੜੀ ਗਰੀਬਾਂ ਦੀ ਮੈਂਨੂੰ ਪਿਆਰ ਨਾ ਮੁੰਡਿਆ ਕਰ ਵੇ" ਬਹੁਤ ਮਕਬੂਲ ਹੋਇਆ। ਫਿਰ ਅਗਲੀ ਟੇਪ "ਵੱਡੀ ਭਾਬੀ ਮਾਂ ਵਰਗੀ" ਆਈ, ਤੇ ਜਿਸ ਦਾ ਇਹੀ ਗੀਤ ਬਹੁਤ ਚਰਚਾ ਵਿੱਚ ਰਿਹਾ। ਉਹਨਾ ਦਿਨਾ ਵਿੱਚ ਭਾਬੀ ਨੂੰ ਗੀਤਾਂ ਵਿੱਚ ਹਾਸ ਰਾਸ ਦੇ ਤੌਰ ਤੇ ਲਿਆ ਜਾਦਾਂ ਸੀ ਪਰ ਹਰਦੇਵ ਮਾਹੀਨੰਗਲ ਨੇ ਪਹਿਲੀ ਵਾਰ ਭਾਬੀ ਨੂੰ ਗੀਤ ਵਿੱਚ ਮਾਂ ਦਾ ਦਰਜਾ ਦਿੱਤਾ ਸੀ। ਫਿਰ ਇਸ ਤੋਂ ਬਾਅਦ ਟੇਪ ਦਿਲ ਦੀ ਗੱਲ ਰੀਲੀਜ਼ ਹੋਈ,ਇਸ ਦਾ ਇਹ ਗੀਤ ਬਹੁਤ ਮਕਬੂਲ ਹੋਇਆ, "ਮੈਨੂੰ ਪਿਲਾਤੀ ਯਾਰਾਂ ਨੇ ਸੌਂਹ ਤੇਰੀ ਪਾ ਕੇ ਕੱਲ ਕੁੜੇ"। ਇਸ ਤੋਂ ਬਾਅਦ ਟੇਪ "ਰੀਬਨ ਗਿਆ ਨਾ ਕੱਟਿਆ" ਮਾਰਕਿਟ ਵਿੱਚ ਆਈ। ਇਸ ਦਾ ਗੀਤ "ਤੈਨੂੰ ਕੁੜੀਆਂ ਵਿਚਾਲੇ ਖੜੀ ਵੇਖ ਕੇ ਨੀ ਰੀਬਨ ਗਿਆ ਨਾ ਕੱਟਿਆ" ਬਹੁਤ ਮਕਬੂਲ ਹੋਇਆ।
ਇਹਨਾਂ ਟੇਪਾਂ ਤੋਂ ਬਾਅਦ ਰੀਲੀਜ਼ ਹੋਈ "ਮਾਹੀ ਚਾਹੁੰਦਾ ਕਿਸੇ ਹੋਰ ਨੂੰ।" ਇਸ ਟੇਪ ਨੇ ਤਾਂ ਸੰਗੀਤਕ ਇਤਿਹਾਸ ਹੀ ਸਿਰਜਤਾ। ਇਹ ਟੇਪ ੧੯੯੮ ਦੀ ਸਭ ਤੋਂ ਵੱਧ ਵਿੱਕਣ ਵਾਲੀ ਟੇਪ ਸਿੱਧ ਹੋਈ। ਇੱਕ ਖਾਸ ਗੱਲ ਮੈਂ ਦੱਸਣੀ ਚਾਹੁੰਣਾ ਕਿ ਇਸੇ ਟੇਪ ਤੋਂ ਖੁਸ਼ ਹੋ ਕੇ ਮਲੇਰਕੋਟਲਾ ਯਮਲਾ ਜੱਟ ਯਾਦਗਾਰੀ ਕੱਲਬ ਨੇ ਹਰਦੇਵ ਮਾਹੀਨੰਗਲ ਜੀ ਇਸਟੀਮ ਕਾਰ ਦੇ ਕੇ ਸਨਮਾਨਿਤ ਕੀਤਾ। ਇਸੇ ਟੇਪ ਤੋਂ ਬਾਅਦ ੧੯੯੯ ਵਿੱਚ ਫ਼ਰਾਂਸ ਗਏ। ਵਿਸ਼ੇਸ਼ ਗੱਲ ਇਹ ਹੈ ਕਿ ਬਠਿੰਡੇ ਦੇ ਸਭ ਤੋਂ ਪਹਿਲੇ ਕਲਾਕਾਰ ਸਨ ਜੋ ਫਰਾਂਸ ਗਏ ਸਨ।
ਇਸੇ ਦੌਰਾਨ ਇਹਨਾਂ ਦੀ ਧਾਰਮਿਕ ਟੇਪ ਚੱਲ ਚੱਲੀਏ ਗੁਰੂਦਵਾਰੇ ਬਹੁਤ ਵੱਡੇ ਪੱਧਰ ਤੇ ਹਿੱਟ ਹੋਈ। ਇਸ ਤੋਂ ਬਾਅਦ "ਵਿਛੜੇ ਨਾ ਮਰ ਜਾਈਏ" ਮਾਰਕਿਟ ਵਿੱਚ ਆਈ। ਤੇ ਫਿਰ "ਜਿੰਨੇ ਟੁਕੜੇ ਹੋਣੇ ਦਿਲ ਦੇ" ਬਹੁਤ ਮਕਬੂਲ ਹੋਈ। ਫਿਰ ਸੋਹਣੀਆ ਜੱਟੀਆ, ਜੋਬਨ, ਘੁੱਗੀਆ ਦਾ ਜੋੜਾ, ਪਿਆਰ ਤੇਰਾ, ਪਹਿਲਾ ਪਹਿਲਾ ਪਿਆਰ, ਨਸੀਬੋ ਸਿਰਲੇਖ ਹੇਠਾਂ ਟੇਪਾਂ ਮਾਰਕਿਟ ਵਿੱਚ ਆਈਆ...........
ਇਸੇ ਸਮੇਂ ਦੌਰਾਨ ਹਰਦੇਵ ਜੀ ਨੇ ਕੁਝ ਨਵਾਂ ਕਰਨ ਦੀ ਕੇਸ਼ਿਸ਼ ਕੀਤੀ। ਇਹਨਾਂ ਨੇ ਸਾਹਤਿਕ ਸਮੱਗਰੀ ਨੂੰ ਇੱਕਠਾ ਕੀਤਾ ਤੇ ਹੋਕਾ ਸਿਰਲੇਖ ਹੇਠ ਰੀਲੀਜ਼ ਕੀਤਾ। ਇਸ ਦੀ ਝਲਕ ਮੈਂ ਪੇਸ਼ ਕਰ ਰਿਹਾ........
ਕੁੜੀਆ ਤਾਂ ਕਵਿਤਾਵਾਂ ਹੁੰਦੀਆ......
ਲੋਕ ਕਹਿਣ ਬਲਾਵਾਂ ਹੁੰਦੀਆ.........
ਕੁੜੀਆ ਤਾਂ ਕਵਿਤਾਵਾਂ ਹੁੰਦੀਆ......
ਇਹਨਾਂ ਦੇ ਹੌਂਸਲੇ ਦੀ ਦਾਤ ਦੇਣੀ ਪਵੇਗੀ ਕਿ ਇਕ ਪਾਸੇ ਤਾਂ ਮਾਰਕਿਟ ਵਿੱਚ ਦੂਜੇ ਵਿਸ਼ਿਆ ਦੇ ਗੀਤਾਂ ਦਾ ਬੋਲ-ਬਾਲਾ ਸੀ ਪਰ ਇਹਨਾਂ ਕਿਸੇ ਗੱਲ ਸੀ ਪਰਵਾਹ ਨਾ ਕਰਦਿਆਂ ਇਹ ਸਾਹਿਤਕ ਵੰਨਗੀ ਪੇਸ਼ ਕੀਤੀ ਤੇ ਇਸ ਨੂੰ ਵੀ ਸਰੋਤਿਆ ਨੇ ਸਵਾਗਤਮ ਕਬੂਲਿਆ।
ਇਹ ਸੀ ਹਰਦੇਵ ਮਾਹੀਨੰਗਲ ਦਾ ਸੰਗੀਤਕ ਸਫ਼ਰ........
ਹੁਣੇ ਜਿਹੇ ਰੀਲੀਜ਼ ਹੋਈ ਐਲਬਮ ਲਵ ਐਂਡ ਬਰੇਕ ਅਪ ਨੂੰ ਲੈ ਕੇ ਚਰਚਿਤ ਹਰਦੇਵ ਮਾਹੀਨੰਗਲ ਦਿਲੋਂ ਖੁਸ਼ ਹੈ। ਉਹਨਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀ ਕਿਉਂ ਕਿ ਉਹ ਕਹਿੰਦੇ ਹਨ ੮-੧੦ ਸਾਲ ਬਾਅਦ ਮੈਂ ਆਪਣੀ ਪੁਰਾਣੀ ਕੰਪਨੀ ਗੋਇਲ ਮਊਜ਼ਿਕ ਨਾਲ ਫਿਰ ਤੋਂ ਜੁੜ ਗਿਆ ਹਾਂ।ਇਸੇ ਐਲਬਮ ਦਾ ਬਹੁਤ ਸੋਹਣਾ ਰੁਮਾਂਟਿਕ ਗੀਤ ਜਿਸ ਨੂੰ ਤੁਸੀ ਅੱਲਗ ਅੱਲਗ ਚੈਨਲਾਂ ਰਾਹੀ ਵੇਖ ਤੇ ਸੁਣ ਰਹੇ ਹੋ....ਰੱਬਾ ਖ਼ੈਰ ਕਰੀ....
ਪਹਿਲੇ ਪਿਆਰ ਦੀ, ਪਹਿਲੀ ਵਾਰੀ, ਪਹਿਲੀ ਏ ਮੁਲਾਕਾਤ.......ਰੱਬਾ ਖ਼ੈਰ ਕਰੀ.......
ਬਹੁਤ ਸੋਹਣਾ ਗੀਤ ਹੈ ਤੇ ਇਸ ਦੀ ਤਰਜ ਵੀ ਬਹੁਤ ਸੋਹਣੀ ਹੈ....
ਇਸੇ ਐਲਬਮਮ ਦਾ ਦੂਸਰਾ ਗੀਤ ਵੀ ਰੁਮਾਂਟਿਕ ਬੀਟ ਦਾ ਹੈ। ਵਿਸ਼ਾ ਬਹੁਤ ਨਵਾਂ ਹੈ ਸੁਪਨੇ ਦੇ ਦਿ੍ਸ਼ ਨੂੰ ਬਹੁਤ ਵਧੀਆ ਢੰਗ ਨਾਲ ਪੇਸ਼ ਕੀਤਾ ਹੈ...
ਮੈਂ ਕੁਝ ਸਤਰਾਂ ਲਿਖ ਰਿਹਾ....
ਆਸ਼ਕਾਂ ਦੇ ਪੱਲੇ ਕੁਝ ਕਹਿੰਦੇ ਹੁੰਦੇ ਖ਼ਆਬ ਨੀ....
ਜਿਹੜਾ ਰਾਤੀ ਆਇਆ ਉਹਦਾ ਕੋਈ ਨਾ ਜਵਾਬ ਨੀ.....
ਮੈਂ ਲਿਖਿਆ ਸੀ ਗੀਤ ਜੋ ਤੂੰ ਗਾਉਂਦੀ ਗਾਉਂਦੀ ਰਹਿਗਈ.....
ਰਾਤੀ ਫਿਰ ਗਲਵੱਕੜੀ ਤੂੰ ਪਾਉਂਦੀ ਪਾਉਂਦੀ ਰਹਿਗਈ.......

ਇਸ ਐਲਬਮ ਦਾ ਤੀਸਰਾ ਗੀਤ ਉਦਾਸ ਗੀਤ ਹੈ.....ਇਸ ਦਾ ਸ਼ਾਇਰਾਨਾ ਮੈਂ ਪੇਸ਼ ਕਰਦਾ.....
ਆ ਸ਼ਿਕਵੇ ਗਿਲੇ ਮਿਟਾ ਲਈਏ
ਚੱਲ ਸਾਹਾਂ ਤੱਕ ਨਿਭਾ ਲਈਏ...
ਕੱਲਿਆ ਨੀ ਹੋਣਾ ਰਹਿ ਤੇਰੇ ਬਿਨਾਂ ਮਰਜੂਂਗੀ....
ਨਾ ਟੁੱਟਗੀ ਟੁੱਟਗੀ ਕਹਿ ਤੇਰੇ ਬਿਨਾਂ ਮਰਜੂਂਗੀ.......
ਇਸ ਐਲਬਮ ਦਾ ਤੀਸਰਾ ਗੀਤ ਉਦਾਸ ਗੀਤ ਹੈ.....ਇਸ ਦਾ ਸ਼ਾਇਰਾਨਾ ਮੈਂ ਪੇਸ਼ ਕਰਦਾ.....
ਆ ਸ਼ਿਕਚੇ ਗਿਲੇ ਮਿਟਾ ਲਈਏ
ਚੱਲ ਸਾਹਾਂ ਤੱਕ ਨਿਭਾ ਲਈਏ...
ਕੱਲਿਆ ਨੀ ਹੋਣਾ ਰਹਿ ਤੇਰੇ ਬਿਨਾਂ ਮਰਜੂਂਗੀ....
ਨਾ ਟੁੱਟਗੀ ਟੁੱਟਗੀ ਕਹਿ ਤੇਰੇ ਬਿਨਾਂ ਮਰਜੂਂਗੀ.......
ਐਲਬਮ ਲਵ ਐਂਡ ਬਰੇਕ ਅੱਪ ਦਾ ਚੌਥੇ ਗੀਤ ਦਾ ਵਿਸ਼ਾ ਬਹੁਤ ਪਿਆਰਾ ਹੈ। ਅੱਖੀਆ ਦੀ ਲਾਲੀ ਦੀ ਗੱਲ ਬੜੇ ਸੋਹਣੇ ਅੰਦਾਜ ਵਿੱਚ ਕੀਤੀ ਹੈ।
ਕਹਿੰਦੇ ਹਨ.... ਥੋੜੇ ਥੋੜੇ ਨੈਣ ਸਾਡੇ ਉਂਝ ਹੀ ਮਤਾਬੀ ......
ਲੋਕਾਂ ਪਿੱਛੇ ਲੱਗ ਤੂੰ ਵੀ ਦੱਸਦੀ ਸ਼ਰਾਬੀ......
ਉਹ ਕੀ ਜਾਣਦੇ ਨੀ ਬਣੀ ਇਹ ਸਵਾਲ ਰਹਿੰਦੀ ਏ....
ਤੇਰੇ ਪਿਆਰ ਦੇ ਨਸ਼ੇ ਚ' ਅੱਖ ਲਾਲ ਰਹਿੰਦੀ ਏ............

ਹਰਦੇਵ ਜੀ ਨੇ ਗਰੀਬ ਲੋਕਾਂ ਦਾ ਖਿਆਲ ਰੱਖਿਆ ਹੈ ਤੇ ਰੱਬ ਤੋਂ ਉਹਨਾਂ ਲਈ ਦੋ ਵਕਤ ਦੀ ਰੋਟੀ ਦੀ ਤੇ ਸਿਰ ਤੇ ਛੱਤ ਦੀ ਮੰਗ ਕਰਦੇ ਹਨ.... .ਮੈਂ ਕੁਝ ਸਤਰਾਂ ਲਿਖ ਰਿਹਾ....

ਦਾਤਾ ਕੋਈ ਗਰੀਬ ਨਾ ਹੋਵੇ....
ਮਾੜਾ ਕਦੇ ਨਸੀਬ ਨਾ ਹੇਵੇ....
ਮਾੜੇ ਨੂੰ ਤਾਂ ਮਾਰ ਜਾਦੀਂ ਤੱਕੜੇ ਦੀ ਘੂਰੀ ਐ....
ਰੱਬਾ ਦੋ ਵੇਹਲੇ ਦੀ ਰੋਟੀ, ਸਿਰ ਤੇ ਛੱਤ ਜਰੂਰੀ ਐ.....
ਹਰਦੇਵ ਜੀ ਹਰ ਵਿਸ਼ੇ ਨੂੰ ਗੰਭੀਰਤਾ ਨਾਲ ਲੈਦੇਂ ਹਨ। ਉਹਨਾਂ ਬਾਪੂ (ਪਿਓ) ਦੇ ਪਿਆਰ ਦਾ ਅਹਿਸਾਸ ਬਹੁਤ ਸੁਚੱਜੇ ਢੰਗ ਨਾਲ ਪੇਸ਼ ਕੀਤਾ ਹੈ...
ਇਸ ਗੀਤ ਵਿੱਚ ਦੱਸਿਆ ਗਿਆ ਹੈ ਪਿਓ ਦੇ ਮਰਨ ਤੋਂ ਬਾਅਦ ਇੱਕ ਪੁੱਤ ਤੇ ਕੀ ਬੀਤਦੀ ਹੈ......
ਬਾਪੂ ਜਿਉਂਦੇ ਸੀ ਸਰਦਾਰੀ....
ਪਈ ਮੁਸੀਬਤ ਸਿਰ ਤੇ ਭਾਰੀ.....
ਸੱਪ ਵਾਂਗ ਸ਼ਰੀਕਾਂ ਤਾਂ ਫੰਨ ਚੁੱਕ ਖਲੋਇਆ ਏ....
ਬਾਪੂ ਮਰ ਜਾਵਣ ਦਾ ਦੁੱਖ ਡਾਹਡਾ ਹੋਇਆ ਏ.......
ਇਸ ਐਲਬਮ ਵਿੱਚ ਹਰਦੇਵ ਜੀ ਨੇ ਬੋਲੀਆਂ ਵੀ ਪੇਸ਼ ਕੀਤੀਆ ਹਨ। ਤੇ ਪੰਜਾਬੀ ਸ਼ੇਰਾਂ ਦੇ ਹੌਂਸਲੇ ਦੀ ਤਰੀਫ਼ ਵੀ ਹਿੱਕ ਦੇ ਜੋਰ ਨਾਲ ਗਾ ਕੇ ਕੀਤੀ ਹੈ.....
ਇਹਨਾਂ ਡਰਾਇਵਰ ਵੀਰਾਂ ਦਾ ਖਿਆਲ ਵੀ ਮਨੋਂ ਵਸਾਰਿਆ ਨਹੀ...ਉਹਨਾਂ ਲਈ ਵੀ ਇੱਕ ਗੀਤ ਰੂਪੀ ਤੋਹਫ਼ਾ ਇਸ ਐਲਬਮ ਵਿੱਚ ਸ਼ਾਮਿਲ ਹੈ. ਇਹਨਾਂ ਚੱਲ ਰਹੇ ਸਮੇਂ ਦੀ ਗੱਲ ਵੀ ਕਹੀ ਹੈ। ਗੀਤ ਦੇ ਬੋਲ ਅਨੁਸਾਰ ਤਾਂ ਮੈਨੂੰ ਬਿਲਕੁਲ ਠੀਕ ਲੱਗੀ ਕਿ......
ਕੱਲ ਦਾ ਪਤਾ ਨਹੀ ਅੱਜ ਪੂਰੀ ਸਰਦਾਰੀ ਆ.....
ਇਸ ਐਲਬਮ ਨੂੰ ਸੰਗੀਤ ਦਿਲਖੁਸ਼ ਥਿੰਦ ਨੇ ਦਿੱਤਾ ਹੈ, ਇਸ ਵਿੱਚ ਨਾਮਵਰ ਕਲਮਾਂ ਨੂੰ ਸ਼ਾਮਿਲ ਕੀਤਾ ਗਿਆ ਹੈ....ਜਿਵੇ:-ਗੁਰਪੀ੍ਤ ਗੈਰੀ, ਅੰਮਿ੍ਤ ਪਾਲ, ਦਵਿੰਦਰ ਰਾਜ, ਦਲਜੀਤ ਸੰਧੂ, ਸ਼ੇਖਰ ਮਨਵੀਰ, ਸੁੱਖੀ ਥੱਪੇ ਵਾਲਾ, ਦਲਜੀਤ ਚੌਹਾਨ....ਇਸ ਐਲਬਮਮ ਦੇ ਵੀਡੀਓ ਪ੍ਮੋਦ ਰਾਣਾ ਵਲੋ ਫਿਲਮਾਏ ਗਏ ਹਨ।.



 





No comments:

Post a Comment